Description
ਵੱਡੇ ਭਾਗ ਗੁਰਸਿਖਾ ਕੇ – ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਦੀ ਚੋਣਵੇਂ ਲੈਕਚਰ ਅਤੇ ਲੇਖਾਂ ਦੀ ਇਕਵਾਕ ਸਿੰਘ ਪੱਟੀ ਵਲੋਂ ਸੰਪਾਦਤ ਕੀਤੀ ਗਈ ਕਿਤਾਬ ਹੈ।
ਪ੍ਰਿੰਸੀਪਲ ਸੁਰਿੰਦਰ ਸਿੰਘ ਜੀ, ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ ਦੇ ਸੰਸਥਾਪਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਦੇ ਜੂਨੀਅਰ ਮੀਤ ਪ੍ਰਧਾਨ ਸਨ।
ਆਪ ਜੀ ਸਿੱਖ ਕੌਮ ਦੇ ਮਹਾਨ ਵਿਦਵਾਨ, ਬੁੱਧੀਜੀਵੀ ਅਤੇ ਮਹਾਨ ਨਿਸ਼ਕਾਮ ਪ੍ਰਚਾਰਕ ਸਨ, ਜਿਹਨਾਂ ਨੇ ਆਪਣਾ ਸਮੁੱਚਾ ਜੀਵਨ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਤ ਕਰ ਦਿੱਤਾ ਸੀ।
ਆਪ ਜੀ ਭਾਸ਼ਣ ਕਲਾ ਵਿਚ ਪ੍ਰਬੀਨ ਸਨ। ਆਪ ਜੀ ਦੇ ਭਾਸ਼ਨਾਂ ਨੂੰ ਸਿੱਖ ਸੰਗਤਾਂ ਮੰਤਰ ਮੁਗਧ ਹੋ ਕੇ ਸੁਣਦੀਆਂ ਸਨ। ਗੁਰਬਾਣੀ, ਸਿੱਖ ਇਤਿਹਾਸ, ਸਿੱਖ ਰਹਤ ਮਰਯਾਦਾ ਅਤੇ ਚਲੰਤ ਪੰਥਕ ਮੁੱਦਿਆਂ ਉੱਤੇ ਆਪ ਜੀ ਦੀ ਪਕੜ ਬਾਕਮਾਲ ਦੀ ਸੀ।
ਇਸ ਕਿਤਾਬ ਵਿਚ ਆਪ ਜੀ ਦੇ ਲੈਕਚਰ ਅਤੇ ਲੇਖਾਂ ਤੋਂ ਇਲਾਵਾ ਆਪ ਜੀ ਦੀ ਧਾਰਮਿਕ ਵਸੀਅਤ ਅਤੇ ਪੰਥਕ ਸੇਵਾਵਾਂ ਦਾ ਵੇਰਵਾ ਵੀ ਪ੍ਰਪਾਤ ਹੁੰਦਾ ਹੈ।









Reviews
There are no reviews yet.